Music

ਸਿੱਖ ਬੱਚਿਆਂ ਤਕ ਸਰਕਾਰੀ ਫ਼ੀਸ ਮੁਆਫ਼ੀ ਯੋਜਨਾਵਾਂ ਦਾ ਲਾਭ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਤੇਜ਼

ਨਵੀਂ ਦਿੱਲੀ, 2 ਸਤੰਬਰ (ਸੁਖਰਾਜ ਸਿੰਘ) : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਘੱਟ ਗਿਣਤੀ ਚੇਤਨਾ ਸੈਲ ਵਲੋਂ ਦਿੱਲੀ ਦੇ ਸਮੁਹ ਖ਼ਾਲਸਾ ਪਬਲਿਕ ਸਕੂਲਾਂ ਦੇ ਅਧਿਕਾਰੀਆਂ ਦੀ ਇਕ ਮੀਟਿੰਗ ਗੁਰਦਵਾਰਾ ਰਕਾਬ ਗੰਜ ਸਾਹਿਬ ਵਿਖੇ ਹੋਈ।
ਜਿਸ ਵਿਚ ਸਿੱਖ ਬਚਿਆਂ ਤਕ ਸਰਕਾਰੀ ਯੋਜਨਾਵਾਂ ਦਾ ਫਾਇਦਾ ਦੇ ਕੇ ਫੀਸ ਮੁਆਫੀ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਪਹੁੰਚਾਉਣ ਲਈ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦਿੱਲੀ ਘੱਟ ਗਿਣਤੀ ਕਮੀਸ਼ਨ ਦਿੱਲੀ ਦੇ ਮੈਂਬਰ ਪੁਸ਼ਪਿੰਦਰ ਸਿੰਘ ਅਤੇ ਏ.ਸੀ. ਮਾਈਕਲ ਵਲੋਂ ਪ੍ਰੇਰਿਆ ਗਿਆ।
ਜਾਣਕਾਰੀ ਮੁਤਾਬਕ ਮਨਜੀਤ ਸਿੰਘ ਜੀ.ਕੇ. ਨੇ ਘੱਟ ਗਿਣਤੀ ਕਮੀਸ਼ਨ ਦੇ ਦੋਵੇ ਮੈਂਬਰਾਂ ਦਾ ਸਵਾਗਤ ਕਰਦੇ ਹੋਏ ਫੀਸ ਮੁਆਫੀ ਦੀ ਯੋਜਨਾਵਾਂ ਦਾ ਲਾਭ ਸਿੱਖ ਬਚਿੱਆਂ ਤਕ ਪਹੁੰਚਾਉਣ ਵਿਚ ਆ ਰਹੀਆਂ ਦਿੱਕਤਾ ਦਾ ਵਿਸਤਾਰ ਨਾਲ ਜਿਕਰ ਕਰਦੇ ਹੋਏ ਦਾਅਵਾ ਕੀਤਾ ਕਿ ਅਗਰ ਸਰਕਾਰ ਸਾਡੇ ਕਹੇ ਅਨੁਸਾਰ ਸਾਡੀਆਂ ਮੰਗਾਂ ਮਨ ਕੇ ਕੰਮ ਸ਼ੁਰੂ ਕਰ ਦੇ ਤੇ ਦਿੱਲੀ ਵਿਚ ਕੋਈ ਵੀ ਘੱਟ ਗਿਣਤੀ ਭਾਈਚਾਰੇ ਤੋਂ ਸੰਬਧ ਰਖਣ ਵਾਲਾ ਬੱਚਾ ਸੁੱਚਜੀ ਸਿਖਿਆ ਪ੍ਰਾਪਤ ਕਰਨ ਤੋਂ ਵਾਂਝਾ ਨਹੀਂ ਰਹੇਗਾ।
ਪੁਸ਼ਪਿੰਦਰ ਸਿੰਘ ਨੇ ਇਨ੍ਹਾਂ ਸਾਰੀਆਂ ਮੰਗਾ ਤੇ ਗੋਰ ਕਰਕੇ ਛੇਤੀ ਹਲ ਕਡਣ ਦਾ ਭਰੋਸਾ ਦਿੱਤਾ। ਇਸ ਮੌਕੇ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ, ਘੱਟ ਗਿਣਤੀ ਸੈਲ ਦੇ ਪ੍ਰਭਾਰੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਮਿੰਦਰ ਸਿੰਘ, ਦਿੱਲੀ ਕਮੇਟੀ ਦੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਚਰਨਜੀਤ ਸਿੰਘ ਬੜੂ ਸਾਹਿਬ, ਤੇ ਰਣਜੀਤ ਕੌਰ ਮੌਜੂਦ ਸਨ। Source Rozana Spokesman