Music

ਸਕੂਲੀ ਬੱਚੀਆ ਨਾਲ ਭਰੀ ਬਸ ਉਤੇ ਦੱਖਣੀ ਆਕਲੈਂਡ ਵਿੱਚ ਗੋਲੀ ਬਾਰੀ

ਔਕਲੈਂਡ- (ਪੰਜਾਬ ਐਕਸਪ੍ਰੈਸ) ਆਕਲੈਂਡ ਪੁਲਿਸ ਨੇ ਦੱਸੀਆ ਕੀ ਬੱਸ ਐਸ. ਐਚ. 20 ਤੇ ਮੈਸੀ ਆਰਡੀ ਅਤੇ ਪੁਹੀਨੋਈ ਵਿਚਕਾਰ ਦੁਪਹਿਰ ਤਕਰੀਬਨ  12.15 ਵਜੇ ਜਾ ਰਹੀ ਸੀ ਜਦੋ ਇੱਕ ਲਾਲ ਜਾ ਮੈਰੂਨ ਰੰਗ ਦੀ ਕਾਰ ਮੈਸੀ ਸੜਕ ਤੇ ਆਈ ਅਤੇ ਬੱਸ ਦੇ ਪਿੱਛਲੇ ਪਾਸੇ ਸੱਜੇ ਹੱਥ ਵਾਲੀ ਲੈਨ ਵਿੱਚ ਆ ਗਈ ।
ਬੱਸ ਵਿੱਚ ਸਵਾਰ ਚਸ਼ਮਦੀਦ ਦੱਸਦੇ ਹਨ ਕਿ ਬੱਸ ਵੱਲ ਇੱਕ ਪਸਤੋਲ ਤਾਣੀ ਹੋਈ ਸੀ। ਬੱਸ ਵਿੱਚ ਲੱਗੀ ਖਿੜਕੀ ਟੁਟ ਗਈ ਅਤੇ ਬੱਸ ਸੜਕ ਤੋ ਬਾਹਰ ਚਲੀ ਗਈ।
ਬੱਸ ਵਿੱਚ ਸਵਾਰ 15 ਲੋਕ ਜਿੰਨਾ ਵਿੱਚ ਸਕੂਲੀ ਬੱਚੇ, ਅਧਿਆਪਕ ਅਤੇ ਡਰਾਈਵਰ ਸਵਾਰ ਨੂੰ ਕੋਈ ਸੱਟ ਨਹੀਂ ਲੱਗੀ। ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਤੋ ਪਤਾ ਚਲਦਾ ਹੈ ਕਿ ਹਥਿਆਰ ਬੀ ਬੀ ਪਸਤੋਲ ਸੀ ਅਤੇ ਬੱਸ ਵਿੱਚ ਸਵਾਰ ਲੋਕਾ ਨੂੰ ਨਿਸ਼ਾਨਾ ਨਹੀ ਬਣਾਈਆ ਗਿਆ ਸੀ।
ਚਸ਼ਮਦੀਦਾ ਦੀ ਜਾਣਕਾਰੀ ਸਾਫ ਨਹੀ ਹੈ ਕਿ ਕਾਰ ਦਾ ਰੰਗ ਕੀ ਸੀ ਪਰ ਪੁਲਿਸ ਕਿਸੇ ਤੋ ਸੁਣਨਾ ਚਾਹੁੰਦੀ ਹੈ ਕਿ ਕਿਸੇ ਨੇ ਲਾਲ ਜਾ ਮੈਰੂਨ ਰੰਗ ਦੀ ਸੱਕੀ ਕਾਰ ਐਸ ਐਜ 20 ਤੇ ਦੇਖੀ ਹੈ ਜਾ ਕਿਸੇ ਨੇ ਇਹ ਘਟਨਾ ਦੇਖੀ ਜਾ ਕਿਸੇ ਕੋਲ ਇਸ ਘਟਨਾ ਦੀ ਕੋਈ ਜਾਣਕਾਰੀ ਹੈ ।ਪੀੜਤਾ ਦੀ ਮਦਦ ਪੁਲਿਸ ਲਈ ਮਦਦਗਾਰ ਹੋਵੇਗੀ।ਪੁਲਿਸ ਲੋਕਾ ਨੂੰ ਯਾਦ ਕਰਵਾਉਣਾ ਚਾਹੁੰਦੀ ਹੈ ਕਿ ਕੋਈ ਵੀ ਤੁਹਾਡੇ ਵੱਲ ਕਿਸੇ ਵੀ ਹਥਿਆਰ  ਤਾਨੇ ਤਾ ਉਹਨਾਂ ਨੂੰ ਹੁਸ਼ਿਆਰ ਹੋ ਜਾਨਾ ਚਾਹੀਦਾ ਹੈ