Music

ਵਿਰੋਧੀ ਲੇਬਰ ਪਾਰਟੀ ਦੇ ਨੇਤਾ ਡੇਵਿਡ ਸ਼ੇਅਰਰ ਨੇ ਦਿੱਤਾ ਅਸਤੀਫਾ

ਔਕਲੈਂਡ – (ਪੰਜਾਬ ਐਕਸਪ੍ਰੈਸ)- ਨਿਊਜ਼ੀਲੈਂਡ ਦੇ ਵਿਰੋਧੀ ਲੇਬਰ ਪਾਰਟੀ ਦੇ ਨੇਤਾ ਡੇਵਿਡ ਸ਼ੇਅਰਰ ਨੇ ਵੀਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸੰਯੁਕਤ ਰਾਸ਼ਟਰ ਰਾਹਤ ਪ੍ਰਾਜੈਕਟ ਦੇ ਸਾਬਕਾ ਪ੍ਰਬੰਧਕ ਦੀ ਪ੍ਰਧਾਨਗੀ ਵਾਲੀ ਲੇਬਰ ਪਾਰਟੀ ਨੂੰ ਓਪੀਨਿਅਨ ਪੋਲ ‘ਚ ਸਖਤ ਹਾਰ ਮਿਲਣ ਦੀ ਗੱਲ ਬੋਲੀ ਗਈ ਹੈ ਅਤੇ ਉਨ੍ਹਾਂ ਨੇ ਇਹ ਕਹਿੰਦੇ ਹੋਏ ਅਸਤੀਫਾ ਦੇ ਦਿੱਤਾ ਕਿ ਉਹ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਦੀਆਂ ਤਿਆਰੀਆਂ ‘ਚ ਜਮ ਕੇ ਕੰਮ ਕਰਨਾ ਚਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੇਰੇ ‘ਚ ਸਾਰੇ ਸਾਥੀਆਂ ਦਾ ਪੂਰਾ ਸਮਰਥਨ ਨਹੀਂ ਹੈ। ਜ਼ਿਆਦਾ ਵਧਿਆ ਇਹੀ ਹੈ ਕਿ ਮੈਂ ਅਹੁਦਾ ਛੱਡ ਦੇਵਾਂ ਤਾਂ ਜੋ 2014 ਦੀਆਂ ਚੋਣਾਂ ‘ਚ ਸਾਡੀ ਪਾਰਟੀ ਪੂਰਾ ਬਹੁਮਤ ਹਾਸਲ ਕਰ ਸਕੇ। ਕਰੀਬ 20 ਸਾਲ ਤੱਕ ਸੰਯੁਕਤ ਰਾਸ਼ਟਰ ਰਾਹਤ ਪ੍ਰੋਗਰਾਮ ‘ਚ ਕੰਮ ਕਰਨ ਤੋਂ ਬਾਅਦ ਸ਼ੇਅਰਰ ਸਿਰਫ ਚਾਰ ਸਾਲ ਤੱਕ ਸੰਸਦ ਦੇ ਮੈਂਬਰਪ ਰਹੇ ਹਨ ਅਤੇ ਹੁਣ ਆਪਣੀ ਪਾਰਟੀ ਨੂੰ ਸੱਤਾ ‘ਚ ਲਿਆਉਣ ਲਈ ਕੰਮ ਕਰ ਰਹੇ ਹਨ।David