Music

ਭੂਚਾਲ ਨੇ ਪੰਜਾਬ ਨੂੰ ਛੇੜਿਆ ਕਾਂਬਾ- Jag Bani

ਜਲੰਧਰ (ਜੁਗਿੰਦਰ ਸੰਧੂ)-ਬਾਅਦ ਦੁਪਿਹਰ 3 ਵਜ ਕੇ 43 ਮਿੰਟ ‘ਤੇ ਆਏ ਭੂਚਾਲ ਦੇ ਜ਼ੋਰਦਾਰ ਝਟਕਿਆਂ ਨੇ ਪੰਜਾਬ ਦੇ ਕਈ ਹਿੱਸਿਆਂ ਨੂੰ ਕਾਂਬਾ ਛੇੜ ਦਿੱਤਾ। ਜਲੰਧਰ ‘ਚ ਇਹ ਝਟਕੇ ਕਾਫੀ ਦੇਰ ਤੱਕ ਮਹਿਸੂਸ ਕੀਤੇ ਗਏ। ਪਹਿਲੇ ਝਟਕੇ ਇੰਨੇ ਜ਼ੋਰਦਾਰ ਸਨ ਕਿ ਘਰਾਂ, ਦਫਤਰਾਂ ਦਾ ਫਰਨੀਚਰ ਅਤੇ ਹੋਰ ਸਮਾਨ ਹਿੱਲਣ ਲੱਗਾ ਅਤੇ ਖਿੜਕੀਆਂ ਦੇ ਸ਼ੀਸ਼ੇ ਤਿੜਕਣ ਲੱਗੇ। ਇਸ ਨਾਲ ਵੱਖ-ਵੱਖ ਸ਼ਹਿਰਾਂ ‘ਚ ਇਕਦਮ ਤਰਥੱਲੀ ਮਚ ਗਈ ਅਤੇ ਲੋਕ ਦਫਤਰਾਂ ਅਤੇ ਘਰਾਂ ‘ਚੋਂ ਬਾਹਰ ਨਿਕਲਣ ਲੱਗ ਪਏ। ਹਾਲਾਂਕਿ ਅਜੇ ਤੱਕ ਇਸ ਭੂਚਾਲ ਦਾ ਰਿਕਟਰ ਸਕੈਲ ‘ਤੇ ਪੈਮਾਨਾ ਪਤਾ ਨਹੀਂ ਲੱਗ ਸਕਿਆ ਪਰ ਫਿਰ ਵੀ ਇਕ ਅੰਦਾਜ਼ੇ ਮੁਤਾਬਕ ਇਸ ਭੂਚਾਲ ਦੀ ਰਫਤਾਰ ਰਿਕਟਰ ਸਕੈਲ ‘ਤੇ 6 ਤੋਂ ਉੱਪਰ ਦੱਸੀ ਜਾਂਦੀ ਹੈ। Source Jag Bani