Music

ਬਾਬਰੀ ਮਸਜਿਦ ਮਾਮਲਾ ਅਡਵਾਨੀ ਅਤੇ ਹੋਰਨਾਂ ਵਿਰੁਧ ਸੁਣਵਾਈ ਅਕਤੂਬਰ ਵਿਚ ਹੋਵੇਗੀ

ਨਵੀਂ ਦਿੱਲੀ, 3 ਸਤੰਬਰ : ਸੁਪਰੀਮ ਕੋਰਟ ਨੇ ਅਯੁਧਿਆ ਵਿਖੇ ਬਾਬਰੀ ਮਸਜਿਦ ਢਾਹੇ ਜਾਣ ਦੇ ਮਾਮਲੇ ਵਿਚ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਅਤੇ 19 ਹੋਰਨਾਂ ਵਿਰੁਧ ਚੱਲ ਰਹੇ ਮੁਕੱਦਮੇ ਦੀ ਸੁਣਵਾਈ ਤੈਅ ਮਿਤੀ ਤੋਂ ਦੋ ਮਹੀਨੇ ਪਹਿਲਾਂ ਕਰਨ ਦਾ ਫ਼ੈਸਲਾ ਕੀਤਾ ਹੈ। ਜਸਟਿਸ ਜੀ.ਐਸ. ਸਿੰਘਵੀ ਦੀ ਅਗਵਾਈ ਵਾਲੇ ਬੈਂਚ ਨੇ ਸੀ.ਬੀ.ਆਈ. ਦੀ ਅਰਜ਼ੀ ‘ਤੇ ਇਹ ਹੁਕਮ ਜਾਰੀ ਕੀਤੇ ਜਿਨ੍ਹਾਂ ਦਾ ਅਡਵਾਨੀ ਵਲੋਂ ਕੋਈ ਵਿਰੋਧ ਨਹੀਂ ਕੀਤਾ ਗਿਆ। ਜਾਂਚ ਏਜੰਸੀ ਨੇ ਇਸ ਮਾਮਲੇ ਦੀ ਸੁਣਵਾਈ ਅਕਤੂਬਰ ਵਿਚ ਕਰਨ ਦੀ ਅਪੀਲ ਕੀਤੀ ਸੀ।  ਪਹਿਲਾਂ ਇਹ ਮਾਮਲਾ ਦਸੰਬਰ ਵਿਚ ਸੁਣਵਾਈ ਲਈ ਸੂਚੀਬੱਧ ਸੀ ਪਰ ਹੁਣ ਇਸ ਉਪਰ ਅਕਤੂਬਰ ਦੇ ਪਹਿਲੇ ਹਫ਼ਤੇ ਵਿਚ ਸੁਣਵਾਈ ਹੋਵੇਗੀ। ਸੀ.ਬੀ.ਆਈ. ਨੇ ਅਡਵਾਨੀ ਅਤੇ 19 ਹੋਰਨਾਂ ਵਿਰੁਧ ਸਾਜ਼ਸ਼ ਦੇ ਦੋਸ਼ ਖ਼ਾਰਜ ਕਰਨ ਸਬੰਧੀ ਇਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਨੌਤੀ ਦਿਤੀ ਹੋਈ ਹੈ। ਜਾਂਚ ਏਜੰਸੀ ਵਲੋਂ ਪੇਸ਼ ਹੋਏ ਵਕੀਲ ਪੀ.ਪੀ. ਰਾਓ ਨੇ ਕਿਹਾ ਕਿ ਪਹਿਲਾਂ ਇਹ ਮਾਮਲਾ ਸਤੰਬਰ ਵਿਚ ਸੂਚੀਬੱਧ ਕਰਨ ਦੀਆਂ ਹਦਾਇਤਾਂ ਦਿਤੀਆਂ ਗਈਆਂ ਸਨ ਪਰ ਰਜਿਸਟਰੀ ਦੇ ਰੀਕਾਰਡ ਮੁਤਾਬਕ ਸੁਪਰੀਮ ਕੋਰਟ ਨੇ ਦਸੰਬਰ ਵਿਚ ਇਸ ਉਪਰ ਸੁਣਵਾਈ ਕਰਨੀ ਹੈ। ਅਡਵਾਨੀ ਵਲੋਂ ਪੇਸ਼ ਹੋਏ ਵਕੀਲ ਮੁਕੱਦਮੇ ਦੀ ਸੁਣਵਾਈ ਪਹਿਲਾਂ ਕਰਵਾਉਣ ਲਈ ਸਹਿਮਤ ਹੋ ਗਏ। Source Roazana Spokesman