Music

ਚਾਹ ਪੀਓ, ਸਿਹਤਮੰਦ ਰਹੋ

ਅਮਰੀਕਾ ਵਿਚ ਹੋਈ ਇਕ ਖੋਜ ਅਨੁਸਾਰ ਚਾਹ ਪੀਣ ਨਾਲ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਵਧ ਜਾਂਦੀ ਹੈ। ਚਾਹ ਦੀ ਇਹ ਵਿਸ਼ੇਸ਼ਤਾ ਕੌਫੀ ਵਿਚ ਨਹੀਂ। ਵਿਗਿਆਨੀਆਂ ਨੇ ਕੁਝ ਲੋਕਾਂ ਨੂੰ 4 ਹਫਤੇ ਤਕ ਰੋਜ਼ਾਨਾ ਅੱਧਾ ਲਿਟਰ ਤੋਂ ਜ਼ਿਆਦਾ ਚਾਹ ਪੀਣ ਲਈ ਦਿੱਤੀ। ਉਨ੍ਹਾਂ ਨੂੰ ਦੁੱਧ-ਖੰਡ ਪਾਉਣ ਜਾਂ ਨਾ ਪਾਉਣ ਦੀ ਛੋਟ ਦਿੱਤੀ ਗਈ।
4 ਹਫਤਿਆਂ ਬਾਅਦ ਦੇਖਿਆ ਗਿਆ ਕਿ ਚਾਹ ਪੀਣ ਵਾਲੇ ਇਨ੍ਹਾਂ ਲੋਕਾਂ ਦੇ ਸਰੀਰ ਵਿਚ ਪਹਿਲਾਂ ਦੇ ਮੁਕਾਬਲੇ 5 ਗੁਣਾ ਐਂਟੀ-ਬੈਕਟੀਰੀਅਲ ਪ੍ਰੋਟੀਨ ਬਣੇ। ਫਿਰ ਕੁਝ ਲੋਕਾਂ ਨੂੰ ਇਸੇ ਤਰ੍ਹਾਂ ਕੌਫੀ ਪਿਲਾਈ ਗਈ ਅਤੇ ਦੇਖਿਆ ਗਿਆ ਕਿ ਉਨ੍ਹਾਂ ਦੇ ਸਰੀਰ ਵਿਚ ਬੀਮਾਰੀਆਂ ਨਾਲ ਲੜਨ ਵਾਲੇ ਰਸਾਇਣ ਪਹਿਲਾਂ ਵਾਂਗ ਹੀ ਰਹੇ। ਚਾਹ ਵਿਚ ਮਿਲਣ ਵਾਲਾ ਐਮੀਨੋ ਐਸਿਡ ਐਲਥਿਆਨਾਈਨ ਮਨੁੱਖੀ ਸਰੀਰ ਵਿਚ ਬੀਮਾਰੀਆਂ ਨਾਲ ਲੜਨ ਵਾਲੇ ਸੁਰੱਖਿਆ ਕਵਚ ਨੂੰ ਮਜ਼ਬੂਤ ਕਰਦਾ ਹੈ। Source Jagbani